6-7 ਸਾਲ ਪਹਿਲਾਂ ਦੀ ਗੱਲ ਹੈ . ਸੂਰਜ ਸਿਰ ਤੇ ਸੀ . ਮੈਂ ਤੇ ਪਾਪਾ ਐਕਟਿਵਾ ਤੇ ਜੰਡਾਲੀ ਜਾ ਰਹੇ ਸੀ .ਖਾਲੀ ਸੜਕ ਸੀ ਤੇ ਮੈਂ ਐਕਟਿਵਾ ਸਿੱਖ ਰਿਹਾ ਸੀ . ਉਦੋਂ ਪਾਪਾ ਨੇ ਪਹਿਲੀ ਵਾਰ ਬੁੱਲ੍ਹੇ ਸ਼ਾਹ ਨਾਲ ਮੇਰਾ ਤਾਰੁਫ਼ ਕਰਾਇਆ ਸੀ . ਉਹਨਾਂ ਨੇ ਇਸ ਤਰ੍ਹਾਂ ਦੱਸਿਆ ਸੀ:-
ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਅਮ ਪਕਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।
ਰੰਘੜ ਨਾਲੋਂ ਖਿੰਘਰ ਚੰਗਾ, ਜਿਸ ਪਰ ਪੈਰ ਘਸਾਈਦਾ ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।
ਰੰਘੜ ਨਾਲੋਂ ਖਿੰਘਰ ਚੰਗਾ, ਜਿਸ ਪਰ ਪੈਰ ਘਸਾਈਦਾ ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈ ਦਾ ।
ਹੁਣ ਮੈਨੂੰ ਪਤਾ ਲੱਗਿਆ ਕਿ ਇਹ ਬੁੱਲ੍ਹੇ ਸ਼ਾਹ ਦੇ ਦੋ ਦੋਹੜੇ ਹਨ .
No comments:
Post a Comment