Thursday, April 21, 2011

ਪੇਪਰ - ਸੱਤਦੀਪ ਗਿੱਲ


ਇਹ ਕਵਿਤਾ ਮੈਂ ਆਈ ਆਈ ਟੀ ਤੇ ਪੇਪਰ ਦੌਰਾਨ ਲਿਖੀ ਸੀ । ਤੇ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ।
  
ਪੇਪਰ ਵਿੱਚ ਕੁਝ ਆਂਦਾ ਨਾ ਹੋਵੇ
ਦਿੱਲ ਕਿਸੇ ਨੂੰ ਚਾਹੁੰਦਾ ਨਾ ਹੋਵੇ
ਤਾਂ ਮਿੰਟ ਵੀ ਘੰਟਿਆਂ ਵਾਂਗ ਲੰਗਦੇ ਨੇ ।

ਅੱਖਾਂ ਚਾਰ ਚੁਫੇਰੇ ਘੁੰਮਦੀਆਂ
ਸਮਾਂ ਕੱਡਣ ਦਾ ਬਹਾਨਾ ਢੋਲਦੀਆਂ
ਅੱਜ ਤਾਂ ਇੰਜ ਜਾਪਦਾ ਜਿਵੇਂ ਨਾਗ ਮੈਨੂੰ ਡੰਗਦੇ ਨੇ ।

ਘਰੇ ਹੁਣ ਮੈਂ ਪਹੁੰਚ ਗਇਆ ਹਾਂ
ਕੰਪਿਉਟਰ ਤੇ ਹੁਣ ਬੇਠ ਗਇਆ ਹਾਂ
ਕਿਓਂ ਸਾਰੇ ਅੱਜ ਕੁਝ ਜਵਾਬ ਮੈਥੋਂ ਮੰਗਦੇ ਨੇ ।
  
ਸਮਾਂ ਕੱਡਣ ਦਾ ਤਰੀਕਾ ਲੱਭਿਆ
ਬੈਠ ਕਵਿਤਾ ਲਿਖਣ ਲੱਗਿਆ
ਪਰ ਕਿਉਂ ਅੱਜ ਅੱਖਰ ਵਰਕੇ ਤੇ ਉਤਰਣ ਤੋਂ ਸੰਗਦੇ ਨੇ । 

No comments:

Post a Comment