ਗਿਣ ਗਿਣ ਤਾਰੇ ਲੰਘਦੀਆਂ ਰਾਤਾਂ - ਨੁਸਰਤ گن گن تارے لنگھدیاں راتاں - نصرت
ਗਿਣ ਗਿਣ ਤਾਰੇ ਲੰਘਦੀਆਂ ਰਾਤਾਂ
ਸੱਪਾਂ ਵਾਂਗਰ ਡੰਗ ਦੀਆਂ ਰਾਤਾਂ
ਰਾਂਝਾ ਤਖ਼ਤ ਹਜ਼ਾਰਾ ਭੁੱਲਿਆ
ਭੁਲੀਆਂ ਨਈ ਪਰ ਝੰਗ ਦੀਆਂ ਰਾਤਾਂ
ਅਖੀਆਂ ਵਿਚ ਜਗਰਾਤੇ ਰਹੰਦੇ
ਸੂਲੀ ਉੱਤੇ ਟੰਗ ਦੀਆਂ ਰਾਤਾਂ
ਹੋਰ ਕਿਸੇ ਵਲ ਜਾਨ ਨਾ ਦੇਵਨ
ਆਪਣੇ ਰੰਗ ਵਿਚ ਰੰਗ ਦੀਆਂ ਰਾਤਾਂ
ਮੈਨੂੰ ਕੋਈ ਸਮਝ ਨਾ ਆਵੇ
ਆਈਆਂ ਕਹਦੇ ਢੰਗ ਦੀਆਂ ਰਾਤਾਂ
ਬੂਰੀ ਨਜ਼ਾਮੀ ਯਾਦ ਨਈ ਮੈਨੂੰ
ਹੁਣ ਖਵਰੇ ਕਿ ਮੰਗ ਦੀਆਂ ਰਾਤਾਂ
گن گن تارے لنگھدیاں راتاں
سپاں وانگر ڈنگ دیاں راتاں
رانجھا تخت ہزارا بھلیا
بھلیاں نئی پر جھنگ دیاں راتاں
اکھیاں وچ جگراتے رہندے
سولی اتے ٹنگ دیاں راتاں
ہور کسے ول جان نہ دیون
اپنے رنگ وچ رنگ دیاں راتاں
مینوں کوئی سمجھ نہ آوے
آئیاں کہدے ڈھنگ دیاں راتاں
بوری نزامی یاد نئی مینوں
ہن کھورے کہ منگ دیاں راتاں
No comments:
Post a Comment